Wednesday, November 6, 2024
HomePUNJABਅਬੋਹਰ 'ਚ ਮਰਗ 'ਤੇ ਜਾ ਰਹੇ ਦਿਓਰ ਭਰਜਾਈ ਦੀ ਸੜਕ ਹਾਦਸੇ ਵਿਚ...

ਅਬੋਹਰ ‘ਚ ਮਰਗ ‘ਤੇ ਜਾ ਰਹੇ ਦਿਓਰ ਭਰਜਾਈ ਦੀ ਸੜਕ ਹਾਦਸੇ ਵਿਚ ਹੋਈ ਮੌਤ

ਅਬੋਹਰ ਦੇ ਬੱਲੂਆਣਾ ਤੋਂ ਏਲਨਾਬਾਦ ਮਰਗ ‘ਤੇ ਜਾ ਰਹੇ ਦਿਓਰ ਅਤੇ ਭਰਜਾਈ ਦੀ ਅੱਜ ਦੁਪਹਿਰ ਪਿੰਡ ਸੀਤੋ ਨੇੜੇ ਸੜਕ ਹਾਦਸੇ ‘ਚ ਮੌਤ ਹੋ ਗਈ, ਜਦਕਿ ਉਨ੍ਹਾਂ ਨਾਲ ਮੌਜੂਦ 3 ਸਾਲਾ ਬੱਚਾ ਵਾਲ-ਵਾਲ ਬਚ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿਤਾ ਗਿਆ ਹੈ। ਇਹ ਹਾਦਸਾ ਬਾਈਕ ਦੇ ਅੱਗੇ ਆਵਾਰਾ ਪਸ਼ੂ ਦੇ ਅਚਾਨਕ ਆ ਜਾਣ ਕਾਰਨ ਵਾਪਰਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਬੱਲੂਆਣਾ ਅਧੀਨ ਪੈਂਦੇ ਢਾਣੀ ਦੇਸਰਾਜ ਵਾਸੀ ਭੋਲਾ, ਉਸ ਦੀ ਭਰਜਾਈ ਰਾਜ ਕੌਰ, ਪਤਨੀ ਫੁਲਾਰਾਮ ਅਤੇ ਉਨ੍ਹਾਂ ਦਾ ਤਿੰਨ ਸਾਲਾ ਪੋਤਾ ਅਮਨਜੋਤ ਆਪਣੇ ਮੋਟਰਸਾਈਕਲ ’ਤੇ ਏਲਨਾਬਾਦ ’ਚ ਸ਼ੌਕ ਸਮਾਚਾਰ ’ਤੇ ਜਾ ਰਹੇ ਸਨ ਜਦੋਂ 5 ਵਜੇ ਦੇ ਕਰੀਬ  ਉਹ ਸੀਤੋ ਨੇੜੇ ਸਰਦਾਰਪੁਰਾ ਪਹੁੰਚੇ।

ਸੜਕ ‘ਤੇ ਅਚਾਨਕ ਪਸ਼ੂ ਆ ਗਿਆ ਤਾਂ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਉਹ ਸੜਕ ‘ਤੇ ਡਿੱਗ ਪਏ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਦਕਿ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ। ਆਸ-ਪਾਸ ਦੇ ਲੋਕਾਂ ਨੇ ਇਸ ਸਬੰਧੀ ਐਸਐਸਐਫ ਟੀਮ ਨੂੰ ਸੂਚਿਤ ਕੀਤਾ, ਜਿਸ ’ਤੇ ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਕਾਂਸ਼ੀਰਾਮ ਤੁਰੰਤ ਗੱਡੀ ਲੈ ਕੇ ਪੁੱਜੇ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦਿਓਰ ਅਤੇ ਭਰਜਾਈ ਨੂੰ ਮ੍ਰਿਤਕ ਐਲਾਨ ਦਿੱਤਾ।

RELATED ARTICLES

Most Popular