Tuesday, January 14, 2025
HomePUNJABਅੰਮ੍ਰਿਤਸਰ ਕੇਂਦਰੀ ਜੇਲ ਵਿਚੋਂ ਕੈਦੀਆਂ ਕੋਲੋਂ ਮਿਲੇ 3 ਮੋਬਾਈਲ ਫ਼ੋਨ; ਪਾਬੰਦੀਸ਼ੁਦਾ ਵਸਤਾਂ...

ਅੰਮ੍ਰਿਤਸਰ ਕੇਂਦਰੀ ਜੇਲ ਵਿਚੋਂ ਕੈਦੀਆਂ ਕੋਲੋਂ ਮਿਲੇ 3 ਮੋਬਾਈਲ ਫ਼ੋਨ; ਪਾਬੰਦੀਸ਼ੁਦਾ ਵਸਤਾਂ ਦੀ ਵੀ ਹੋਈ ਬਰਾਮਦਗੀ

ਦਰੀ ਜੇਲ ਅੰਮ੍ਰਿਤਸਰ ਵਿਚੋਂ ਚੈਕਿੰਗ ਦੌਰਾਨ ਕੈਦੀਆਂ ਕੋਲੋਂ 3 ਮੋਬਾਈਲ ਫੋਨ, 30 ਗ੍ਰਾਮ ਤੰਬਾਕੂ, 39 ਬੀੜੀ ਦੇ ਬੰਡਲ, 5 ਚਾਰਜਰ ਅਤੇ 5 ਹੀਟਰ ਸਪਰਿੰਗ ਬਰਾਮਦ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ, ਡਿਪਟੀ ਸੁਪਰਡੈਂਟ ਦੀ ਅਗਵਾਈ ਹੇਠ ਜੇਲ ਸਟਾਫ਼ ਵਲੋਂ ਚੈਕਿੰਗ ਦੌਰਾਨ ਇਹ ਮੋਬਾਈਲ ਫ਼ੋਨ ਅਤੇ ਪਾਬੰਦੀਸ਼ੁਦਾ ਵਸਤਾਂ ਬਰਾਮਦ ਕੀਤੀਆਂ ਗਈਆਂ ਹਨ।

ਜੇਲ ਦੇ ਕੋਰੀਡੋਰ ਵਿਖੇ ਚੈਕਿੰਗ ਦੌਰਾਨ ਵਿਚਾਰ ਅਧੀਨ ਕੈਦੀ ਸੰਦੀਪ ਸਿੰਘ ਕੋਲੋਂ 1 ਮੋਬਾਈਲ ਫੋਨ ਅਤੇ 30 ਗ੍ਰਾਮ ਤੰਬਾਕੂ ਬਰਾਮਦ ਕੀਤਾ ਗਿਆ, ਜੋ ਕਿ ਐਨਡੀਪੀਐਸ ਮਾਮਲੇ ਸਬੰਧੀ ਅਦਾਲਤ ਵਿਚ ਸੁਣਵਾਈ ਤੋਂ ਬਾਅਦ ਵਾਪਸ ਕੇਂਦਰੀ ਜੇਲ ਅੰਮ੍ਰਿਤਸਰ ਆਇਆ ਸੀ।  ਇਸ ਤੋਂ ਇਲਾਵਾ ਵਿਚਾਰ ਅਧੀਨ ਹਰਦੀਪ ਸਿੰਘ ਕੋਲੋਂ ਵੀ ਇਕ ਮੋਬਾਈਲ ਫੋਨ ਬਰਾਮਦ ਹੋਇਆ ਹੈ।

ਇਸੇ ਤਰ੍ਹਾਂ ਕੇਂਦਰੀ ਜੇਲ ਅੰਮ੍ਰਿਤਸਰ ਦੀ ਬੈਰਕ ਨੰਬਰ 7 ਦੇ ਪਿਛਲੇ ਪਾਸੇ ਤੋਂ 1 ਅਣਪਛਾਤਾ ਮੋਬਾਈਲ ਫੋਨ, 39 ਬੀੜੀ ਦੇ ਬੰਡਲ, 5 ਚਾਰਜਰ ਅਤੇ 5 ਹੀਟਰ ਸਪਰਿੰਗ, ਜੋ ਕਿ ਅਣਪਛਾਤੇ ਵਿਅਕਤੀਆਂ ਨੇ ਜੇਲ ਦੇ ਬਾਹਰੋਂ ਸੁੱਟੇ ਸਨ ਬਰਾਮਦ ਹੋਏ ਹਨ। ਪੁਲਿਸ ਵਲੋਂ ਉਕਤ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

Most Popular