Thursday, December 11, 2025

ਕੈਮੀਕਲ ਫੈਕਟਰੀ ‘ਚ ਫਟਿਆ ਬਾਇਲਰ , 6 ਦੀ ਮੌਤ , 56 ਜ਼ਖਮੀ

Dombivli Boiler Blast : ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਡੋਂਬੀਵਾਲੀ ‘ਚ ਵੀਰਵਾਰ ਨੂੰ ਇਕ ਕੈਮੀਕਲ ਫੈਕਟਰੀ ‘ਚ ਬਾਇਲਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋ ਗਿਆ ਹੈ ਅਤੇ ਧਮਾਕੇ ਤੋਂ ਬਾਅਦ ਅੱਗ ਲੱਗ ਗਈ ਹੈ। ਇਸ ਹਾਦਸੇ ‘ਚ 6 ਦੀ ਮੌਤ ਹੋ ਗਈ ਅਤੇ ਕਰੀਬੀ 56 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸਥਾਨਕ ਲੋਕਾਂ ਨੇ ਦੱਸਿਆ ਕਿ ਲਗਾਤਾਰ ਤਿੰਨ ਛੋਟੇ ਧਮਾਕੇ ਹੋਏ। ਉਹ ਇੰਨੇ ਤੇਜ਼ ਸੀ ਕਿ ਲਗਭਗ 3 ਕਿਲੋਮੀਟਰ ਤੱਕ ਸੁਣਾਈ ਦਿੱਤੇ। ਆਸ-ਪਾਸ ਦੀਆਂ ਇਮਾਰਤਾਂ ਦੇ ਸ਼ੀਸ਼ਿਆਂ ਵਿੱਚ ਤਰੇੜਾਂ ਆ ਗਈਆਂ। ਇਸ ਦੇ ਨਾਲ ਹੀ ਧਮਾਕੇ ਕਾਰਨ ਆਸ-ਪਾਸ ਦੇ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।

ਦੇਵੇਂਦਰ ਫੜਨਵੀ ਨੇ ਕਿਹਾ- 8 ਲੋਕ ਸਸਪੈਂਡ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਡੋਂਬੀਵਲੀ ਅੱਗ ਦੀ ਘਟਨਾ ‘ਤੇ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਡੋਂਬੀਵਲੀ ਦੀ ਕੈਮੀਕਲ ਕੰਪਨੀ ਵਿੱਚ ਬੁਆਇਲਰ ਫਟਣ ਦੀ ਘਟਨਾ ਦੁਖਦ ਹੈ। ਇਸ ਮਾਮਲੇ ‘ਚ 8 ਲੋਕਾਂ ਨੂੰ ਸਸਪੈਂਡ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਜ਼ਖਮੀਆਂ ਦੇ ਇਲਾਜ ਲਈ ਪ੍ਰਬੰਧ ਕੀਤੇ ਗਏ ਹਨ। ਕਈ ਐਂਬੂਲੈਂਸਾਂ ਤਿਆਰ ਰੱਖੀਆਂ ਗਈਆਂ। ਮੈਂ ਕਲੈਕਟਰ ਨਾਲ ਗੱਲਬਾਤ ਕੀਤੀ ਹੈ ਅਤੇ ਉਹ ਵੀ 10 ਮਿੰਟ ਦੇ ਅੰਦਰ ਮੌਕੇ ‘ਤੇ ਪਹੁੰਚਣ।  NDRF, TDRF ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਵੀ ਬੁਲਾਇਆ ਗਿਆ।

Hot this week

PM Awas Yojana Gramin Survey: पीएम आवास योजना के नए ग्रामीण सर्वे शुरू

केंद्र सरकार तथा प्रधानमंत्री श्री नरेंद्र मोदी जी के...

मा0 मुख्यमंत्री के निर्देशन पर जिला प्रशासन ने विलुप्त दून बासमती को दिलाई नई पहचान

मुख्यमंत्री पुष्कर सिंह धामी द्वारा विलुप्ति के कगार पर...

नर-भक्षी गुलदार ढेर किया गया, सीएम धामी के निर्देशों का त्वरित अनुपालन

पौड़ी जनपद के गजेल्ड (गजल्ड) गांव में पिछले कुछ...

जिलाधिकारी सविन बसंल ने ऋषिपर्णा सभागार में मुख्यमंत्री घोषणाओं की विभागवार समीक्षा बैठक ली।

जिलाधिकारी सविन बसंल ने ऋषिपर्णा सभागार में मुख्यमंत्री घोषणाओं...

Related Articles

Popular Categories