Wednesday, November 6, 2024
HomePUNJABਕੱਲ੍ਹ ਦਿੱਲੀ ਪੁਲਿਸ ਮੇਰੇ ਬੁੱਢੇ ਅਤੇ ਬਿਮਾਰ ਮਾਤਾ-ਪਿਤਾ ਤੋਂ ਪੁੱਛਗਿੱਛ ਕਰਨ ਲਈ...

ਕੱਲ੍ਹ ਦਿੱਲੀ ਪੁਲਿਸ ਮੇਰੇ ਬੁੱਢੇ ਅਤੇ ਬਿਮਾਰ ਮਾਤਾ-ਪਿਤਾ ਤੋਂ ਪੁੱਛਗਿੱਛ ਕਰਨ ਲਈ ਆਵੇਗੀ : ਅਰਵਿੰਦ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ X ਯਾਨੀ ਟਵਿੱਟਰ  ‘ਤੇ ਕਿਹਾ, “ਕੱਲ੍ਹ ਦਿੱਲੀ ਪੁਲਿਸ ਮੇਰੇ ਬੁੱਢੇ ਅਤੇ ਬਿਮਾਰ ਮਾਤਾ-ਪਿਤਾ ਤੋਂ ਪੁੱਛਗਿੱਛ ਕਰਨ ਲਈ ਆਵੇਗੀ।

ਉਨ੍ਹਾਂ ਦੱਸਿਆ ਕਿ ਕੱਲ੍ਹ ਦਿੱਲੀ ਪੁਲਿਸ ਉਸ ਦੇ ਮਾਪਿਆਂ ਤੋਂ ਪੁੱਛਗਿੱਛ ਕਰੇਗੀ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਪੁਲਿਸ ਕਿਸ ਮਾਮਲੇ ‘ਚ ਉਸ ਤੋਂ ਪੁੱਛਗਿੱਛ ਕਰੇਗੀ।

ਇਹ ਜਾਂਚ ਦਿੱਲੀ ਸ਼ਰਾਬ ਨੀਤੀ ਘਪਲੇ ਜਾਂ ਸਵਾਤੀ ਮਾਲੀਵਾਲ ਮਾਮਲੇ ਦੀ ਹੋ ਸਕਦੀ ਹੈ। ਦੱਸ ਦਈਏ ਕਿ ਕੇਜਰੀਵਾਲ ਸ਼ਰਾਬ ਨੀਤੀ ਘਪਲੇ ਮਾਮਲੇ ‘ਚ ਅੰਤਰਿਮ ਜ਼ਮਾਨਤ ‘ਤੇ ਬਾਹਰ ਆ ਚੁੱਕੇ ਹਨ। ਉਨ੍ਹਾਂ ਨੂੰ 2 ਜੂਨ ਤੋਂ ਬਾਅਦ ਆਤਮ ਸਮਰਪਣ ਕਰਨਾ ਹੋਵੇਗਾ।

ਦੱਸ ਦੇਈਏ ਕਿ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਦੇ ਮਾਮਲੇ ‘ਤੇ ਅਰਵਿੰਦ ਕੇਜਰੀਵਾਲ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਅਤੇ ਨਿਆਂ ਮਿਲੇ।

RELATED ARTICLES

Most Popular