Tuesday, July 16, 2024
HomePUNJABਜਲੰਧਰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਧੱਕਾ...

ਜਲੰਧਰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਧੱਕਾ ਦੇ ਕੇ ਹੋਇਆ ਫ਼ਰਾਰ

ਜਲੰਧਰ ‘ਚ ਕੱਲ੍ਹ ਇੱਕ ਚੋਰੀ ਦਾ ਦੋਸ਼ੀ ਪੁਲਿਸ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ। ਇਹ ਘਟਨਾ ਜਲੰਧਰ ਕੋਰਟ ਕੰਪਲੈਕਸ ‘ਚ ਵਾਪਰੀ, ਜਿੱਥੋਂ ਮੁਲਜ਼ਮ ਕਾਰ ‘ਚ ਬੈਠ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਜਲੰਧਰ ਸਿਟੀ ਥਾਣਾ ਨਵੀਂ ਬਾਰਾਦਰੀ ਦੀ ਪੁਲਿਸ ਨੇ ਮੁਲਜ਼ਮ ਨਵਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮਾਂਗੇਕੀ, ਕਰਤਾਰਪੁਰ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 224 ਤਹਿਤ ਮਾਮਲਾ ਦਰਜ ਕਰ ਲਿਆ ਹੈ। ਫ਼ਿਲਹਾਲ ਦੋਸ਼ੀਆਂ ਦੀ ਭਾਲ ਜਾਰੀ ਹੈ, ਟੀਮਾਂ ਕਰਤਾਰਪੁਰ ਅਤੇ ਹੋਰ ਹਿੱਸਿਆਂ ‘ਚ ਛਾਪੇਮਾਰੀ ਲਈ ਰਵਾਨਾ ਹੋ ਗਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਡਿਵੀਜ਼ਨ ਨੰਬਰ 8 ਦੀ ਫ਼ੋਕਲ ਪੁਆਇੰਟ ਚੌਕੀ ’ਚ ਤਾਇਨਾਤ ਏਐਸਆਈ ਰਾਜਪਾਲ ਚੋਰੀ ਦੇ ਮੁਲਜ਼ਮ ਨਵਪ੍ਰੀਤ ਸਿੰਘ ਨੂੰ ਅਦਾਲਤ ’ਚ ਪੇਸ਼ ਕਰਨ ਲਈ ਆਏ ਹੋਏ ਸਨ। ਜਦੋਂ ਉਹ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਵਾਪਸ ਆ ਰਿਹਾ ਸੀ ਤਾਂ ਅਦਾਲਤ ਦੀ ਚਾਰਦੀਵਾਰੀ ਦੇ ਅੰਦਰ ਹੀ ਸਰਕਾਰੀ ਗੱਡੀ ’ਚ ਬੈਠ ਕੇ ਮੁਲਜ਼ਮ ਪੁਲਿਸ ਮੁਲਾਜ਼ਮ ਨੂੰ ਧੱਕਾ ਦੇ ਕੇ ਅਦਾਲਤ ਵਿੱਚੋਂ ਫ਼ਰਾਰ ਹੋ ਗਿਆ।

RELATED ARTICLES

Most Popular