Friday, November 7, 2025

ਤਰਨ ਤਾਰਨ ਪੁਲਿਸ ਵਲੋਂ 3 ਕਿਲੋ ਹੈਰੋਇਨ ਅਤੇ ਡਰੋਨ ਸਮੇਤ ਇੱਕ ਨਸ਼ਾ ਤਸਕਰ ਕਾਬੂ, ਦੋ ਫ਼ਰਾਰ

 ਪੰਜਾਬ ਸਰਕਾਰ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਤਰਨ ਤਾਰਨ ਪੁਲਿਸ ਨੇ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਰਾਣਾ ਸਿੰਘ ਪੁੱਤਰ ਨਿਰਵੈਲ ਸਿੰਘ, ਲਵਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਕੁਲਦੀਪ ਸਿੰਘ ਵਾਸੀਆਨ ਡੱਲ ਜੋ ਕਿ ਪਾਕਿਸਤਾਨ ਦੇ ਸਮੱਗਲਰਾਂ ਨਾਲ ਨਾਲ ਸੰਪਰਕ ਕਰਕੇ ਲਗਾਤਾਰ ਡਰੋਨ ਰਾਹੀ ਪਾਕਿਸਤਾਨ ਤੋ ਹੈਰੋਇਨ ਮੰਗਵਾ ਰਹੇ ਨੂੰ ਮੌਕੇ ’ਤੇ ਕਾਬੂ ਕੀਤਾ।

ਇਹ ਜਾਣਕਾਰੀ ਅਜੇਰਾਜ ਸਿੰਘ ਪੀ.ਪੀ.ਐਸ ਐਸ.ਪੀ-ਡੀ ਤਰਨ ਤਾਰਨ ਅਤੇ ਪ੍ਰੀਤਇੰਦਰ ਸਿੰਘ ਡੀ.ਐਸ.ਪੀ ਭਿੱਖੀਵਿੰਡ ਦੀ ਨਿਗਰਾਨੀ ਹੇਂਠ ਮੁੱਖ ਅਫ਼ਸਰ ਥਾਣਾ ਖਾਲੜਾ ਆਈਐਨਐਸਪੀ ਵਿਨੋਦ ਸ਼ਰਮਾ ਸਮੇਤ ਪੁਲਿਸ ਪਾਰਟੀ ਪਿੰਡ ਡਲੀਰੀ ਮੌਜੂਦ ਸੀ ਕਿ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਡੱਲ ਵਿਖੇ ਡਰੋਨ ਐਕਟੀਵਿਟੀਆ ਹੋ ਰਹੀਆ ਹਨ।

ਜਿਸਤੇ ਪੁਲਿਸ ਪਾਰਟੀ ਡੱਲ ਤੋਂ ਪੱਕੀ ਸੜਕ ਪਿੰਡ ਮਾੜੀ ਕੰਬੋਕੇ ਨੂੰ ਜਾ ਰਹੀ ਸੀ ਸਾਹਮਣੇ ਤੋਂ ਤਿੰਨ ਮੋਨੇ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ ਜਿੰਨਾ ’ਚੋਂ ਦੋ ਨੌਜਵਾਨ ਇੱਕ ਨੇ ਡਰੋਨ ਫੜਿਆ ਸੀ ਅਤੇ ਇੱਕ ਨੇ ਪੀਲੇ ਰੰਗ ਦਾ ਪੈਕੇਟ ਫੜਿਆ ਸੀ। ਜੋ ਪੁਲਿਸ ਪਾਰਟੀ ਨੂੰ ਵੇਖਕੇ 2 ਨੌਜਵਾਨ ਅਰਸ਼ਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਉਕਤ ਡਰੋਨ ਸੁੱਟ ਕੇ ਹਨੇਰੇ ਦਾ ਫ਼ਾਇਦਾ ਲੈਂਦੇ ਹੋਏ ਭੱਜ ਗਏ ਅਤੇ ਤੀਸਰਾ ਨੌਜਵਾਨ ਰਾਣਾ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਡੱਲ ਨੂੰ ਮੌਕੇ ’ਤੇ ਕਾਬੂ ਕਰਕੇ ਉਸ ਪਾਸੋਂ 03 ਕਿਲੋ 166 ਗ੍ਰਾਮ ਹੈਰੋਇਨ ਅਤੇ ਡਰੋਨ ਬਾਰਮਦ ਕੀਤਾ ਗਿਆ ਹੈ।

ਜਿਸਤੇ ਮੁਕੱਦਮਾ ਨੰਬਰ 45 ਮਿਤੀ 24 ਅਪ੍ਰੈਲ 2024 ਜੁਰਮ 21 ਸੀ/29/61/85 ਐਨ.ਡੀ.ਪੀ .ਐਸ.ਐਕਟ,10.11.12 ਏਅਰ ਕਰਾਫ਼ਟ ਐਕਟ 1934 ਥਾਣਾ ਖਾਲੜਾ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਜੋ ਮੁੱਢਲੀ ਪੁੱਛ-ਗਿੱਛ ਤੋਂ ਪਤਾ ਲੱਗਾ ਕਿ ਬ੍ਰਾਮਦ ਕੀਤਾ ਇਹ ਡਰੋਨ ਇੰਨਾਂ ਦੋਸ਼ੀਆ ਵੱਲੋਂ ਕਲਸੀਆ ਪਿੰਡ ਦੇ ਨਜ਼ਦੀਕ 71 ਬਟਾਲੀਅਨ ਦੇ ਏਰੀਆ ਵਿੱਚ ਮੰਗਵਾਇਆ ਗਿਆ ਸੀ।  ਪੁਲਿਸ ਗ੍ਰਿਫ਼ਤਾਰ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰੇਗੀ, ਦੌਰਾਨੇ ਰਿਮਾਂਡ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਾਨਾ ਹੈ।

Hot this week

Related Articles

Popular Categories