Sunday, December 8, 2024
HomePUNJABਫਿਰੋਜ਼ਪੁਰ ‘ਚ NIA ਦੀ ਵੱਡੀ ਕਾਰਵਾਈ, ਅਤਿਵਾਦੀ ਗਗਨਦੀਪ ਸਿੰਘ ਦੇ ਛੋਟੇ ਭਰਾ...

ਫਿਰੋਜ਼ਪੁਰ ‘ਚ NIA ਦੀ ਵੱਡੀ ਕਾਰਵਾਈ, ਅਤਿਵਾਦੀ ਗਗਨਦੀਪ ਸਿੰਘ ਦੇ ਛੋਟੇ ਭਰਾ ਦੀ ਜਾਇਦਾਦ ਜ਼ਬਤ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਖਾਲਿਸਤਾਨ ਦੀ ਹਮਾਇਤ ਕਰਨ ਵਾਲੇ ਗੈਂਗਸਟਰ-ਅਤਿਵਾਦੀ ਗਠਜੋੜ ਦੇ ਮਾਮਲੇ ਵਿਚ ਆਪਣਾ ਸ਼ਿਕੰਜਾ ਕੱਸਿਆ ਹੈ। ਐਨਆਈਏ ਨੇ ਸ਼ੁੱਕਰਵਾਰ ਨੂੰ ਪੰਜਾਬ ‘ਚ ਨਾਮਜ਼ਦ ਅਤਿਵਾਦੀ ਰਮਨਦੀਪ ਸਿੰਘ ਉਰਫ ਰਮਨ ਦੀ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਰਮਨਦੀਪ ਸਿੰਘ ਨੂੰ 27 ਜੁਲਾਈ 2023 ਨੂੰ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਭਗੌੜਾ ਅਪਰਾਧੀ ਘੋਸ਼ਿਤ ਕੀਤਾ ਸੀ।

ਐਨਆਈਏ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਟਿੱਬੀ ਕਲਾਂ ਦੇ ਪਿੰਡ ਝੋਕ ਨੋਧ ਸਿੰਘ ਦੀ 31 ਕਨਾਲ, 9 ਮਰਲੇ ਅਤੇ 4 ਸਰਸਾਹੀ ਜ਼ਮੀਨ ਜ਼ਬਤ ਕੀਤੀ ਹੈ। ਇਹ ਜ਼ਬਤ ਖਾਲਿਸਤਾਨ ਲਿਬਰੇਸ਼ਨ ਫੋਰਸ (KLF), ਬੱਬਰ ਖਾਲਸਾ ਇੰਟਰਨੈਸ਼ਨਲ (BKI), ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਆਦਿ ਸਮੇਤ ਕਈ ਪਾਬੰਦੀਸ਼ੁਦਾ ਅਤਿਵਾਦੀ ਸੰਗਠਨਾਂ ਦੇ ਨੇਤਾਵਾਂ ਜਾਂ ਮੈਂਬਰਾਂ ਦੁਆਰਾ ਕੀਤੀਆਂ ਗਈਆਂ ਅਤਿਵਾਦੀ ਗਤੀਵਿਧੀਆਂ ਦੇ ਖਿਲਾਫ NIA ਦੀ ਕਾਰਵਾਈ ਦਾ ਹਿੱਸਾ ਹੈ। ਇਸ ਜਾਂਚ ਦੌਰਾਨ ਅਤਿਵਾਦ ਵਿਰੋਧੀ ਏਜੰਸੀ ਨੇ ਇਸ ਦੀ ਜਾਇਦਾਦ ਜ਼ਬਤ ਕਰ ਲਈ ਹੈ।

NIA ਨੇ ਕਿਹਾ ਕਿ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਅਤਿਵਾਦੀ ਸੰਗਠਨਾਂ ਦੇ ਨੇਤਾ ਅਤੇ ਮੈਂਬਰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅਸ਼ਾਂਤੀ ਫੈਲਾਉਣ ‘ਚ ਸ਼ਾਮਲ ਰਹੇ ਹਨ। ਇਹ, ਸਰਗਰਮ ਅਤੇ ਸੰਗਠਿਤ ਅਪਰਾਧੀ ਗਿਰੋਹ ਦੇ ਨਾਲ, ਦੇਸ਼ ਵਿੱਚ ਦਹਿਸ਼ਤ ਫੈਲਾਉਣ ਲਈ ਸਰਹੱਦ ਪਾਰ ਤੋਂ ਅਤਿਵਾਦੀ ਹਾਰਡਵੇਅਰ ਜਿਵੇਂ ਹਥਿਆਰ, ਗੋਲਾ ਬਾਰੂਦ, ਵਿਸਫੋਟਕ, ਆਈਈਡੀਜ਼ ਆਦਿ ਦੀ ਤਸਕਰੀ ਵਿਚ ਲੱਗੇ ਹੋਏ ਸਨ। ਐਨਆਈਏ ਨੇ 20 ਅਗਸਤ, 2022 ਨੂੰ ਸੂਓ ਮੋਟੂ ਕੇਸ ਦਰਜ ਕੀਤਾ ਸੀ ਅਤੇ ਜਾਂਚ ਕਰ ਰਹੀ ਹੈ।

RELATED ARTICLES

Most Popular