Friday, December 12, 2025

ਮੀਸਾ ਭਾਰਤੀ ਨੇ ਕਿਹਾ- ਸਾਡੀ ਸਰਕਾਰ ਆਈ ਤਾਂ ਮੋਦੀ ਜੇਲ੍ਹ ‘ਚ ਹੋਣਗੇ, ਕੇਂਦਰੀ ਮੰਤਰੀ ਨੇ ਕਿਹਾ- 2029 ਤੱਕ ਸਭ ਕੁਝ ਤੈਅ

ਨਵੀਂ ਦਿੱਵੀ: ਰਾਸ਼ਟਰੀ ਜਨਤਾ ਦਲ (ਆਰਜੇਡੀ) ਸੁਪਰੀਮੋ ਲਾਲੂ ਯਾਦਵ ਦੀ ਬੇਟੀ ਮੀਸਾ ਭਾਰਤੀ ਨੇ ਵੀਰਵਾਰ (11 ਅਪ੍ਰੈਲ) ਨੂੰ ਕਿਹਾ – ਜੇਕਰ ਜਨਤਾ ਦੇ ਆਸ਼ੀਰਵਾਦ ਨਾਲ ਸਾਡੀ ਸਰਕਾਰ ਆਉਂਦੀ ਹੈ ਤਾਂ ਪੀਐਮ ਮੋਦੀ ਸਮੇਤ ਭਾਜਪਾ ਦੇ ਕਈ ਨੇਤਾ ਜੇਲ ‘ਚ ਹੋਣਗੇ। ਇਸ ‘ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ 2029 ਤੱਕ ਸਭ ਕੁਝ ਤੈਅ ਹੈ। ਇਸ ਤੋਂ ਬਾਅਦ ਜੋ ਹੋਵੇਗਾ ਸੋਚਾਂਗੇ।

ਮੀਸਾ ਭਾਰਤੀ ਆਰਜੇਡੀ ਦੀ ਟਿਕਟ ‘ਤੇ ਪਾਟਲੀਪੁੱਤਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਹੈ। ਉਹ ਪੀਐਮ ਮੋਦੀ ਦੇ ਜੇਲ੍ਹ ਜਾਣ ਨੂੰ ਲੈ ਕੇ ਦੋ ਵਾਰ ਬਿਆਨ ਦੇ ਚੁੱਕੇ ਹਨ। ਉਨ੍ਹਾਂ ਨੇ ਇਹ ਬਿਆਨ ਪਹਿਲੀ ਵਾਰ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਚੋਣ ਰੈਲੀ ਦੌਰਾਨ ਦੂਜੀ ਵਾਰ ਇਹ ਗੱਲ ਕਹੀ।

ਓਧਰ ਮੀਸਾ ਭਾਰਤੀ ਦੇ ਇਸ ਬਿਆਨ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਜਵਾਬ ਦਿੱਤਾ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ- ਉਹ (ਮੀਸਾ ਭਾਰਤੀ) ਕਹਿ ਰਹੀ ਹੈ ਕਿ ਜੇਕਰ ਅਸੀਂ (ਇੰਡੀਆ ਗਠਜੋੜ) ਸੱਤਾ ਵਿਚ ਆਉਂਦਾ ਹੈ ਤਾਂ… ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਕੀ ਸੋਚਦੇ ਹੋ? 2029 ਤੱਕ ਸਭ ਕੁਝ ਤੈਅ ਹੈ। ਇਸ ਤੋਂ ਬਾਅਦ ਦੇਖਿਆ ਜਾਵੇਗਾ। ਉਨ੍ਹਾਂ (ਰਾਜਦ) ਨੇ ਚਾਰਾ ਘੁਟਾਲਾ ਕੀਤਾ ਸੀ। ਉਨ੍ਹਾਂ ਨੇ ਕਾਗਜ਼ਾਂ ‘ਤੇ ਸੜਕ ਬਣਾਈ ਸੀ, ਜ਼ਮੀਨ ‘ਤੇ ਕੁਝ ਵੀ ਲਾਗੂ ਨਹੀਂ ਕੀਤਾ ਗਿਆ।

Hot this week

Irregularity:30 ग्राम पंचायतों में करोड़ों की अनियमितताओं पर नोटिस जारी

Irregularity:30 ग्राम पंचायतों में करोड़ों की अनियमितताओं पर नोटिस...

Water tank: पानी की टंकी पर चढ़ा युवक, पर्चियाँ फेंककर मांगा इंसाफ

Water tank: पानी की टंकी पर चढ़ा युवक, पर्चियाँ...

कारागारों में निरूद्ध बन्दियों के कौशल विकास हेतु नियमित कार्यक्रम आयोजित किये जाएं।

मुख्यमंत्री श्री पुष्कर सिंह धामी ने गुरूवार को सचिवालय...

Related Articles

Popular Categories