Sunday, November 24, 2024
HomePUNJAB‘2050 ਤੱਕ ਮੁੰਬਈ, ਕੋਲਕਾਤਾ ਸਮੇਤ ਦੁਨੀਆ ਦੇ ਢਾਈ ਹਜ਼ਾਰ ਸ਼ਹਿਰ ਸਮੁੰਦਰ ’ਚ...

‘2050 ਤੱਕ ਮੁੰਬਈ, ਕੋਲਕਾਤਾ ਸਮੇਤ ਦੁਨੀਆ ਦੇ ਢਾਈ ਹਜ਼ਾਰ ਸ਼ਹਿਰ ਸਮੁੰਦਰ ’ਚ ਡੁਬ ਜਾਣਗੇ’- ਰਿਪੋਰਟ

ਨਵੀਂ ਦਿੱਲੀ: ਸਾਲ 2050 ਤਕ ਭਾਰਤ ਦੇ ਦੋ ਮਹਾਂਨਗਰਾਂ ਮੁੰਬਈ, ਕੋਲਕਾਤਾ ਸਮੇਤ ਦੁਨੀਆ ਦੇ ਬਹੁਤ ਸਾਰੇ ਅਜਿਹੇ ਸ਼ਹਿਰ ਪਾਣੀ ’ਚ ਡੁੱਬਣ ਲਗ ਪੈਣਗੇ, ਜਿਹੜੇ ਸਮੁੰਦਰੀ ਕੰਢਿਆਂ ’ਤੇ ਸਥਿਤ ਹਨ। ਅਜਿਹੇ ਸ਼ਹਿਰਾਂ ’ਚ ਅਮਰੀਕਾ ਦਾ ਸਵਾਨਾ ਤੇ ਨਿਊ ਔਰਲੀਨਜ਼, ਗਿਆਨਾ ਦੀ ਰਾਜਧਾਨੀ ਜਾਰਜਟਾਊਨ, ਥਾਈਲੈਂਡ ਦੀ ਰਾਜਧਾਨੀ ਬੈਂਕਾਕ, ਵੀਅਤਨਾਮ ਦੀ ਹੋ ਚੀ ਮਿੰਨ੍ਹ ਸਿਟੀ, ਇਟਲੀ ਦੀ ਵੈਨਿਸ ਸਿਟੀ, ਇਰਾਕ ਦਾ ਬਸਰਾ, ਨੀਦਰਲੈਂਡਜ਼ ਦਾ ਐਮਸਟਰਡਮ ਤੇ 2,500 ਹੋਰ ਛੋਟੇ-ਵੱਡੇ ਸ਼ਹਿਰ ਸ਼ਾਮਲ ਹਨ। ਇੰਝ ਕਈ ਦੇਸ਼ਾਂ ਨੂੰ ਆਪਣੀਆਂ ਰਾਜਧਾਨੀਆਂ ਤਕ ਬਦਲਣੀਆਂ ਪੈ ਸਕਦੀਆਂ ਹਨ।

ਇਹ ਪ੍ਰਗਟਾਵਾ ‘ਕਲਾਈਮੇਟ ਸੈਂਟਰਲ’ ਨਾਂਅ ਦੇ ਪ੍ਰੋਜੈਕਟ ਦੀ ਇਕ ਤਾਜ਼ਾ ਰਿਪੋਰਟ ’ਚ ਕੀਤਾ ਗਿਆ ਹੈ। ਦਰਅਸਲ ਧਰਤੀ ਦੇ ਪੌਣ-ਪਾਣੀ ’ਚ ਆਈਆਂ ਵਡੀਆਂ ਤਬਦੀਲੀਆਂ ਕਾਰਣ ਮਨੁਖ ਨੂੰ ਅਜਿਹੀ ਤਬਾਹੀ ਵੇਖਣੀ ਪੈ ਰਹੀ ਹੈ। ਧਰਤੀ ’ਤੇ ਹੁਣ ਤਾਪਮਾਨ ਆਮ ਨਾਲੋਂ 1.5 ਡਿਗਰੀ ਸੈਲਸੀਅਸ ਵਧੇਰੇ ਚਲ ਰਿਹਾ ਹੈ। ਸਾਨੂੰ ਪਹਿਲਾਂ ਇਸ ਨੂੰ ਘਟਾਉਣ ਲਈ ਉਦਮ ਕਰਨੇ ਹੋਣਗੇ।

ਜ਼ਮੀਨ ਅੰਦਰ ਬਹੁਤ ਸਾਰਾ ਕਾਰਬਨ ਵਖੋ-ਵਖਰੇ ਰੂਪਾਂ ’ਚ ਮੌਜੂਦ ਹੈ। ਇਹ ਕਾਰਬਨ ਲੱਖਾਂ ਸਾਲਾਂ ਤੋਂ ਧਰਤੀ ’ਚ ਮੌਜੂਦ ਹੈ। ਇਹ ਕਾਰਬਨ ਪੈਟਰੋਲੀਅਮ ਪਦਾਰਥਾਂ, ਗੈਸ ਜਾਂ ਕੋਲ਼ੇ ਦੇ ਰੂਪ ਵਿਚ ਮੌਜੂਦ ਰਿਹਾ। ਹੁਣ ਜਦੋਂ ਸ਼ਹਿਰਾਂ ਦਾ ਆਧੁਨਿਕੀਕਰਣ ਤੇ ਸਨਅਤੀਕਰਣ ਹੋਣ ਲਗਾ, ਤਾਂ ਉਹ ਧਰਤੀ ਅੰਦਰਲਾ ਕਾਰਬਨ ਬਾਹਰ ਨਿਕਲਣ ਲਗ ਪਿਆ।

ਉਸ ਕਾਰਬਨ ਨੂੰ ਅਸੀਂ ਆਪਣੀ ਵਰਤੋਂ ਲਈ ਗੈਸ ’ਚ ਤਬਦੀਲ ਕਰ ਦਿਤਾ। ਗੈਸ ਦਾ ਸੁਭਾਅ ਇਹ ਹੁੰਦਾ ਹੈ ਕਿ ਉਹ ਕਾਰਬਨ ਡਾਈਆਕਸਾਈਡ ਦੇ ਰੂਪ ਵਿਚ ਗਰਮੀ ਨੂੰ ਸੋਖ ਕੇ ਰਖਦੀ ਹੈ। ਜਿਵੇਂ ਹੀ ਕਾਰਬਨ ਧਰਤੀ ਤੋਂ ਬਾਹਰ ਆਇਆ, ਤਾਂ ਵਾਤਾਵਰਣ ’ਚ ਗਰਮੀ ਫੈਲਣੀ ਸ਼ੁਰੂ ਹੋ ਗਈ। ਇਸੇ ਨਾਲ ਗਲੇਸ਼ੀਅਰ ਤੇ ਧਰੁਵਾਂ ਦੀ ਬਰਫ਼ ਤਕ ਪਿਘਲਣ ਲਗੀ।

RELATED ARTICLES

Most Popular